Punjab Headline
News Portal

ਪ੍ਰੋ. ਦਵਿੰਦਰਪਾਲ ਭੁੱਲਰ ਦੀ ਰਿਹਾਈ ਦਾ ਮਸਲਾ, ਨਿਹੰਗ ਸਿੰਘ ਆਗੂਆਂ ਨੇ ਭਗਵੰਤ ਮਾਨ ਨੂੰ ਦਿਖਾਈਆਂ ਕਾਲੀਆਂ ਝੰਡੀਆਂ

ਤਲਵੰਡੀ ਸਾਬੋ : ਸਿੱਖ ਬੰਦੀ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨਾ ਹੋਣ ਦੇ ਮਸਲੇ ਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਖਿਲਾਫ ਅੱਜ ਤਲਵੰਡੀ ਸਾਬੋ ਵਿਖੇ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂਆਂ ਨੇ ਰੋਸ ਮਾਰਚ ਕੱਢਦਿਆਂ ਸ਼ਹਿਰ ਦੇ ਦੌਰੇ ਤੇ ਪੁੱਜੇ ਭਗਵੰਤ ਮਾਨ ਨੂੰ ਵੀ ਕਾਲੀਆਂ ਝੰਡੀਆਂ ਦਿਖਾਈਆਂ ਜਿਸ ਕਾਰਣ ਸਥਿੱਤੀ ਕਾਫੀ ਤਣਾਅਪੂਰਨ ਬਣੀ ਰਹੀ।

ਦੱਸਣਾ ਬਣਦਾ ਹੈ ਕਿ ਅੱਜ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਸਿੰਘ ਮਾਨ ਨੇ ਤਲਵੰਡੀ ਸਾਬੋ ਦੇ ਨਿਸ਼ਾਨ ਏ ਖਾਲਸਾ ਚੌਂਕ ਵਿੱਚੋਂ ਦੀ ਲੰਘਣਾ ਸੀ ਜਿਸ ਨੂੰ ਲੈ ਕੇ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂਆਂ ਜਿਨ੍ਹਾਂ ਵਿੱਚ ਭਾਈ ਜ਼ਬਰਜੰਗ ਸਿੰਘ ਮੰਗੂਮੱਠ,ਭਾਈ ਸਰਬਜੀਤ ਸਿੰਘ ਮੁੱਖ ਸੇਵਾਦਾਰ ਗੁ:ਬਾਬਾ ਬੀਰ ਸਿੰਘ ਧੀਰ ਸਿੰਘ,ਜਥੇਦਾਰ ਅੰਗਰੇਜ ਸਿੰਘ,ਜਥੇਦਾਰ ਹਰਦੀਪ ਸਿੰਘ ਮਾਹੀਨੰਗਲ,ਬਾਬਾ ਤਾਰੀ ਸਿੰਘ,ਭਾਈ ਸਾਹਿਬ ਸਿੰਘ ਪੱਕਾ ਕਲਾਂ,ਭਿੰਦਰ ਸਿੰਘ ਬੁਰਜ ਸੇਮਾ,ਭਾਈ ਕ੍ਰਿਪਾਲ ਸਿੰਘ,ਮਨਦੀਪ ਸਿੰਘ ਨਥੇਹਾ ਆਦਿ ਦੇ ਨਾਂ ਸ਼ਾਮਿਲ ਹਨ ਨੇ ਸ਼ਾਂਤੀਪੂਰਬਕ ਕਾਲੀਆਂ ਝੰਡੀਆਂ ਲੈ ਕੇ ਥਾਣਾ ਚੌਂਕ ਤੋਂ ਨਿਸ਼ਾਨ ਏ ਖਾਲਸਾ ਚੌਂਕ ਵੱਲ ਰੋਸ ਮਾਰਚ ਸ਼ੁਰੂ ਕਰ ਦਿੱਤਾ ਪ੍ਰੰਤੂ ਨਿਸ਼ਾਨ ਏ ਖਾਲਸਾ ਚੌਂਕ ਪੁੱਜਣ ਤੋਂ ਪਹਿਲਾਂ ਡੀ.ਐੱਸ.ਪੀ ਤਲਵੰਡੀ ਸਾਬੋ ਜਸਮੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਨੇ ਉਨਾਂ ਨੂੰ ਰੋਕ ਕੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਏ ਗੇਟ ਕੋਲ ਬੈਠਾ ਦਿੱਤਾ ਤਾਂਕਿ ਉਹ ਭਗਵੰਤ ਮਾਨ ਦੇ ਕਾਫਲੇ ਤੱਕ ਨਾ ਪੁੱਜ ਸਕਣ ਬਾਵਜ਼ੂਦ ਇਸਦੇ ਜਦੋਂ ਭਗਵੰਤ ਮਾਨ ਨਿਸ਼ਾਨ ਏ ਖਾਲਸਾ ਚੌਂਕ ਪੁੱਜੇ ਤਾਂ ਭਾਈ ਜ਼ਬਰਜੰਗ ਸਿੰਘ ਦੀ ਅਗਵਾਈ ਵਿੱਚ ਕੁਝ ਸਿੰਘ ਉਨਾਂ ਨੂੰ ਕਾਲੀਆਂ ਝੰਡੀਆਂ ਦਿਖਾਉਣ ਵਿੱਚ ਕਾਮਯਾਬ ਹੋ ਗਏ।

ਨਿਹੰਗ ਸਿੰਘ ਆਗੂਆਂ ਨੇ ਇਸ ਮੌਕੇ ਕਿਹਾ ਕਿ ਭਗਵੰਤ ਮਾਨ ਨਾਲ ਉਨਾਂ ਦਾ ਨਿੱਜੀ ਕੋਈ ਵਿਰੋਧ ਨਹੀ ਪਰ ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਵਿੱਚ ਮੁੱਖ ਤੌਰ ਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਅੜਿੱਕਾ ਬਣੀ ਹੋਈ ਹੈ ਅਤੇ ਭਗਵੰਤ ਮਾਨ ਇਸ ਮਸਲੇ ਤੇ ਬਿੱਲਕੁਲ ਚੁੱਪ ਹਨ।ਉਨਾਂ ਕਿਹਾ ਕਿ ਦਿੱਲੀ ਵਿੱਚ ਇੱਕ ਸਿੱਖ ਲੜਕੀ ਦੀ ਹੋਈ ਬੇਪਤੀ ਤੇ ਵੀ ਭਗਵੰਤ ਮਾਨ ਨੇ ਚੁੱਪੀ ਧਾਰੀ ਰੱਖੀ ਇਸੇ ਕਾਰਣ ਅੱਜ ਉਨਾਂ ਨੂੰ ਸੰਗਤਾਂ ਦੇ ਰੋਸ ਤੋਂ ਜਾਣੂੰ ਕਰਵਾਇਆ ਗਿਆ ਹੈ।

Leave A Reply

Your email address will not be published.