Punjab Headline
News Portal

ਵਿਆਹ ਤੋਂ ਪਹਿਲਾਂ ਹੀ ਕਰਵਾ ਲਓ ਇਹ ਜਾਂਚ ਨਹੀਂ ਤਾਂ ਭਵਿੱਖ ਵਿਚ ਬੱਚਿਆਂ ਨੂੰ ਹੋਵੇਗੀ ਜਨਮਜਾਤ ਬਿਮਾਰੀ

ਵਿਆਹ ਤੋਂ ਪਹਿਲਾਂ ਲੜਕੇ-ਲੜਕੀਆਂ ‘ਚ ਥੈਲੇਸੀਮੀਆ (Thalassemia) ਦੀ ਬਿਮਾਰੀ ਦਾ ਪਤਾ ਲਗਾ ਕੇ ਆਉਣ ਵਾਲੀ ਪੀੜ੍ਹੀ ਨੂੰ ਇਸ ਦੇ ਖਤਰੇ ਤੋਂ ਬਚਾਇਆ ਜਾ ਸਕਦਾ ਹੈ। ਜੇਕਰ ਕੋਈ ਲੜਕਾ ਜਾਂ ਲੜਕੀ ਥੈਲੇਸੀਮੀਆ ਤੋਂ ਪੀੜਤ ਹਨ ਤਾਂ ਉਨ੍ਹਾਂ ਨੂੰ ਇਕ ਦੂਜੇ ਨਾਲ ਵਿਆਹ ਨਹੀਂ ਕਰਨਾ ਚਾਹੀਦਾ। ਇਹ ਇਕ ਜੈਨੇਟਿਕ ਤੇ ਜਮਾਂਦਰੂ ਬਿਮਾਰੀ ਹੈ। ਇਸ ਨਾਲ ਸਰੀਰ ‘ਚ ਆਇਰਨ ਦੀ ਜ਼ਿਆਦਾ ਮਾਤਰਾ, ਦਿਲ ਸੰਬੰਧੀ ਸਮੱਸਿਆਵਾਂ, ਸਰੀਰਕ ਵਿਕਾਸ ‘ਚ ਰੁਕਾਵਟ ਤੇ ਹੱਡੀਆਂ ਨਾਲ ਜੁੜੀਆਂ ਸਮੱਸਿਆਵਾਂ ਦਾ ਖਤਰਾ ਰਹਿੰਦਾ ਹੈ।

ਇਸ ਬਿਮਾਰੀ ‘ਚ ਸਰੀਰ ‘ਚ ਹੀਮੋਗਲੋਬਿਨ ਬਣਨ ਦੀ ਪ੍ਰਕਿਰਿਆ ‘ਚ ਵਿਘਨ ਹੁੰਦਾ ਹੈ

ਥੈਲੇਸੀਮੀਆ ਦੀ ਗੰਭੀਰ ਅਵਸਥਾ ‘ਚ ਸਰੀਰ ਦੇ ਕਿਸੇ ਵੀ ਹਿੱਸੇ ਨੂੰ ਸਥਾਈ ਨੁਕਸਾਨ ਤੇ ਮੌਤ ਦਾ ਖ਼ਤਰਾ ਰਹਿੰਦਾ ਹੈ। ਮਾਈਨਰ ਥੈਲੇਸੀਮੀਆ ਨਾਲ ਪੀੜਤ ਬੱਚੇ ਨੂੰ ਪ੍ਰਬਾਭਿਤ ਜੀਨਸ ਮਾਤਾ-ਪਿਤਾ ‘ਚੋਂ ਕਿਸੇ ਇਕ ਤੋਂ ਪ੍ਰਾਪਤ ਹੁੰਦਾ ਹੈ ਜਦਕਿ ਮੇਜਰ ਥੈਲੇਸੀਮੀਆ ਦੋਵਾਂ ਮਾਪਿਆਂ ਤੋਂ ਵਿਰਾਸਤ ‘ਚ ਮਿਲਦਾ ਹੈ। ਇਸ ਬਿਮਾਰੀ ‘ਚ ਸਰੀਰ ਵਿਚ ਹੀਮੋਗਲੋਬਿਨ ਬਣਨ ਦੀ ਪ੍ਰਕਿਰਿਆ ‘ਚ ਵਿਘਨ ਰਹਿੰਦਾ ਹੈ। ਜਿਸ ਕਾਰਨ ਮਰੀਜ਼ ਦੇ ਸਰੀਰ ‘ਚ ਖੂਨ ਦੀ ਘਾਟ ਹੋਣ ਲਗਦੀ ਹੈ। ਮਰੀਜ਼ ਦੀ ਜਾਨ ਬਚਾਉਣ ਲਈ ਵਾਰ-ਵਾਰ ਖੂਨ ਚੜ੍ਹਾਉਣਾ ਪੈਂਦਾ ਹੈ।

ਬਿਮਾਰੀ ਦਾ ਪਤਾ ਲਗਾ ਕੇ ਆਉਣ ਵਾਲੀ ਪੀੜ੍ਹੀ ਨੂੰ ਇਸ ਦੇ ਖਤਰੇ ਤੋਂ ਬਚਾਇਆ ਜਾ ਸਕਦਾ ਹੈ

ਜੇਕਰ ਮਾਤਾ-ਪਿਤਾ ਦੋਵਾਂ ਦੇ ਜੀਨਸ ‘ਚ ਮਾਈਨਰ ਥੈਲੇਸੀਮੀਆ ਦੇ ਲੱਛਣ ਹਨ, ਤਾਂ ਬੱਚਾ ਮੇਜਰ ਥੈਲੇਸੀਮੀਆ ਦਾ ਸ਼ਿਕਾਰ ਹੋ ਸਕਦਾ ਹੈ ਜੋ ਘਾਤਕ ਹੁੰਦਾ ਹੈ। ਇਸ ਲਈ ਵਿਆਹ ਤੋਂ ਪਹਿਲਾਂ ਇਸ ਸਬੰਧੀ ਲੜਕੇ-ਲੜਕੀ ਦੀ ਜਾਂਚ ਕਰਵਾ ਕੇ ਆਉਣ ਵਾਲੀ ਪੀੜ੍ਹੀ ਨੂੰ ਇਸ ਵਿਰਾਸਤੀ ਬਿਮਾਰੀ ਤੋਂ ਬਚਾਇਆ ਜਾ ਸਕਦਾ ਹੈ। ਇਸ ਬਿਮਾਰੀ ਤੋਂ ਪੀੜਤ ਬੱਚਿਆਂ ਦੀ ਭੁੱਖ ਘੱਟ ਜਾਂਦੀ ਹੈ, ਚਿੜਚਿੜੇ ਹੋ ਜਾਂਦੇ ਹਨ ਤੇ ਉਨ੍ਹਾਂ ਦਾ ਸਰੀਰ ਪੀਲਾ ਪੈਣਾ ਸ਼ੁਰੂ ਹੋ ਜਾਂਦਾ ਹੈ।

Leave A Reply

Your email address will not be published.