Punjab Headline
News Portal

ਮੈਂ ਹਮੇਸ਼ਾ ਨੁਕਤੇ ਦੀ ਗੱਲ ਕਰਦਾ ਹਾਂ : ਸੁਖਪਾਲ ਖਹਿਰਾ

ਬਰਨਾਲਾ : ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਬਰਨਾਲਾ ਵਿਖੇ ਜਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਰਿਹਾਇਸ ਵਿਖੇ ਕਾਂਗਰਸੀ ਆਗੂ ਤੇ ਵਰਕਰਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਹਮੇਸ਼ਾ ਨੁਕਤੇ ਦੀ ਗੱਲ ਕਰਦਾ ਹਾਂ। ਪੰਜਾਬ ਲਈ ਫਿਰਕਮੰਦ ਹਾਂ। ਪੰਜਾਬ ਨੂੰ ਪਿਛਲੇ 35 ਵਰਿ੍ਹਆਂ ਤੋਂ ਸਭ ਸਰਕਾਰਾਂ ਨੇ ਰਲ ਕੇ ਲੁੱਟਿਆ ਹੈ, ਕਿਸਾਨਾਂ ਨੂੰ ਕੁੱਟਿਆ ਹੈ, ਨੌਜਵਾਨਾਂ ’ਤੇ ਐਨਐਸਏ ਜਿਹੀਆਂ ਧਰਾਵਾਂ ਲਗਾਈਆਂ ਗਈਆਂ ਹਨ। ਪੰਜਾਬ ’ਚ ਬਦਲਾ ਦੇ ਤਹਿਤ ਬਣੀ ਝਾੜੂ ਦੀ ਸਰਕਾਰ ’ਚ 91 ਲੋਕ ਪੰਜਾਬੀਆਂ ਦੇ ਵਿਸਵਾਸ ਨੂੰ ਖੋਹ ਕੇ ਗੈਰਤਮੰਦ ਬਣੇ ਹਨ।

ਉਨ੍ਹਾਂ 92 ’ਚੋਂ ਇੱਕ ਕੁਵਰਵਿਜੈ ਪ੍ਰਤਾਪ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਹ ਗੈਰ ਸਿੱਖ ਤੇ ਗੈਰ ਪੰਜਾਬੀ ਹੈ, ਪਰ ਫਿਰ ਵੀ ਪੰਜਾਬ ਲਈ ਫਿਰਕਮੰਦ ਹੈ। ਖੁਦ ਆਪਣੀ ਸਰਕਾਰ ’ਚ ਹੋ ਰਹੀਆਂ ਕੁਤਾਹੀਆ ਨੂੰ ਜੱਗ ਜਾਹਰ ਕਰਦਾ। ਬੇ ਝਿਜਕ, ਬੇ ਵਾਕ ਬੋਲਦਾ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਹਲਕੇ ਦੇ ਲੋਕ ਬੜੇ ਹੀ ਕ੍ਰਾਂਤੀਕਾਰੀ ਹਨ। ਉਨ੍ਹਾਂ ਕਿਹਾ ਕਿ ਜੇਕਰ ਉਹ ਮੈਨੂੰ ਜਤਾ ਕੇ ਪਾਰਲੀਮੈਂਟ ਭੇਜਦੇ ਹਨ ਤਾਂ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ ਹੀ ਨਹੀਂ ਯਤਨਸੀਲ ਹੋਵੇਗਾ ਸਗੋਂ ਪੰਜਾਬੀਆਂ ਦੇ ਮਾਰੇ ਜਾ ਰਹੇ ਪੰਜਾਬ ’ਚ ਰੁਜਗਾਰ ਦੇ ਹੱਕਾਂ ਲਈ ਵੀ ਅੱਗੇ ਹੋ ਕੇ ਲੜੇਗਾ। ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ’ਤੇ ਵਰਦਿਆਂ ਉਨ੍ਹਾਂ ਗੈਰ ਪੰਜਾਬੀਆਂ ਨੂੰ ਪੰਜਾਬ ’ਚ ਰੁਜ਼ਗਾਰ ਦੇਣ ’ਤੇ ਕਿਹਾ ਕਿ ਉਹ ਲੋਕਾਂ ਨੂੰ ਅਨਪੜ੍ਹ ਕਹਿ ਕੇ ਕੋਰਾਂ ਝੂਠ ਬੋਲ ਰਹੇ ਹਨ।

ਜਦੋਂ 1972 ‘ਚ ਹਿਮਾਚਲ ’ਚ ਬਣੇ ਕਾਨੂੰਨ ’ਚ ਹੋਰ ਰਾਜਾਂ ਦੇ ਲੋਕਾਂ ਨੂੰ ਨਾਂ ਸਰਕਾਰੀ ਨੌਕਰੀ ਤੇ ਨਾ ਜ਼ਮੀਨ ਖ੍ਰੀਦ ਦਾ ਅਧਿਕਾਰ ਬਿੱਲ ਪਾਸ ਹੋ ਸਕਦਾ ਹੈ ਤਾਂ ਪੰਜਾਬ ’ਚ ਉਨ੍ਹਾਂ ਵਲੋਂ ਵਿਧਾਨ ਸਭਾ ’ਚ ਪੇਸ ਕੀਤਾ ਬਿੱਲ ਕਿਉ ਪਾਸ ਨਹੀਂ ਕੀਤਾ ਜਾ ਰਿਹਾ, ਜੋ ਪੰਜਾਬੀਆਂ ਲਈ ਇੱਕ ਇਨਸਾਫ਼ ਹੋਵੇਗਾ। ਪੰਜਾਬ ’ਚ ਸਰਕਾਰੀ ਨੌਕਰੀ ਲੈਣ ਲਈ ਪੰਜਾਬੀ ’ਚ 12ਵੀਂ ਪਾਸ ਕਿਉਂ ਜਰੂਰੀ ਨਹੀਂ ਕੀਤੀ ਜਾ ਰਹੀ। ਪੰਜਾਬ ਤੋਂ 8 ਰਾਜ ਸਭਾ ਭੇਜੇ ਮੈਂਬਰਾਂ ’ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ ਕਿ ਕਾਰਪੋਰੇਟ ਘਰਾਣੇ ਜਾਂ ਗੈਰ ਪੰਜਾਬੀਆਂ ਨੂੰ ਜੋ ਭੇਜੇ ਗਏ ਹਨ ਕਦੇ ਵੀ ਪੰਜਾਬ ਹਿੱਤ ਦੇ ਮੁੱਦੇ ਨਹੀ ਉਠਾਏ। ਉਨ੍ਹਾਂ ਆਪ ਦੇ ਆਗੂ ਤੇ ਵਰਕਰਾਂ ਨੂੰ ਪਾਰਟੀ ਵਲੋਂ ਸਿਰਫ਼ ਝੋਲੇ ਚੱਕਣ ਦਾ ਹਵਾਲਾ ਦਿੱਤਾ। ਪਿਛਲੇ ਦਿਨੀਂ ਪੰਜਾਬ ਸਰਕਾਰ ਵਲੋਂ ਕੀਤੀਆਂ ਗਈਆਂ ਵੱਡੇ ਅਹੁਦੇ ’ਤੇ ਨਿਯੁਕਤੀਆਂ ’ਤੇ ਵੀ ਉਨ੍ਹਾਂ ਸਵਾਲ ਚੁੱਕੇ।

ਪਰਮਿੰਦਰ ਸਰੀਫ਼ ਬੰਦਾ,ਸੁਖਬੀਰ ਨੇ ਬੇਇਨਸਾਫ਼ੀ ਕੀਤੀ

ਮੰਚ ਤੋਂ ਸੰਬੋਧਨ ਹੁੰਦਿਆਂ ਸੁਖਪਾਲ ਸਿੰਘ ਖਹਿਰਾ ਨੇ ਭਾਵੁਕ ਸ਼ਬਦਾਂ ’ਚ ਭਰਵੇਂ ਇਕੱਠ ’ਚ ਕਿਹਾ ਕਿ ਪਰਮਿੰਦਰ ਸਿੰਘ ਢੀਂਡਸਾ ਬਹੁਤ ਹੀ ਸਰੀਫ਼ ਬੰਦਾ ਹੈ, ਸੁਖਬੀਰ ਸਿੰਘ ਬਾਦਲ ਨੇ ਉਸ ਨਾਲ ਬੇਇਨਸਾਫ਼ੀ ਕੀਤੀ ਹੈ। ਜੇਕਰ ਉਸ ਨੂੰ ਲੋਕ ਸਭਾ ਦੀ ਟਿਕਟ ਹੀ ਨਹੀਂ ਦੇਣੀ ਸੀ ਤਾਂ ਉਸ ਨੂੰ ਭੁਲੇਖੇ ’ਚ ਰਖੱਦਿਆਂ ਰਾਜਨੀਤਿਕ ਜੱਫੀ ਕੇ ਉਨ੍ਹਾਂ ਦਾ ਆਪਣੀ ਪਾਰਟੀ ’ਚ ਰਲੇਵਾ ਕਿਉਂ ਕੀਤਾ। ਜਿਸ ਦਾ ਜਵਾਬ ਢੀਂਡਸਾ ਧੜੇ ਦੇ ਆਗੂ ਤੇ ਵਰਕਰ ਨਾ ਬਰਦਾਸਤ ਕਰਦਿਆਂ ਉਸ ਨੂੰ ਲੋਕ ਸਭਾ ਚੋਣਾਂ ’ਚ ਦੇਣਗੇ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਜੇਕਰ ਤੁਸੀ ਬੇਅਦਬੀਆਂ ਦਾ ਇਨਸਾਫ਼ ਨਹੀਂ ਭਾਲਦੇ ਤਾਂ ਸ਼ੋ੍ਰਮਣੀ ਅਕਾਲੀ ਦਲ ਨੂੰ ਵੋਟ ਪਾ ਸਕਦੇ ਹੋ। ਜੇਕਰ ਹੱਕਾਂ ਲਈ ਇਨਸਾਫ਼ ਮੰਗਣ ਵਾਲੇ ਕਿਸਾਨਾਂ ਦੀ ਮਾਰਕੁੱਟ ਦਾ ਇਨਸਾਫ਼ ਨਹੀਂ ਚਾਹੁੰਦੇ ਤਾਂ ਭਾਜਪਾ ਨੂੰ ਵੋਟ ਪਾਓ। ਪੰਜਾਬ ’ਚ ਰੇਤਾਂ ਬਜ਼ਰੀ, ਸਸਤੀ ਹੋਈ ਹੈ ਜਾਂ ਲੋਕਾਂ ਨੂੰ ਸੱਚੀ ਮੁੱਚੀ ਰਜੁ.ਗਾਰ ਮਿਲਿਆ ਤਾਂ ਆਮ ਆਦਮੀ ਪਾਰਟੀ ਨੂੰ ਵੋਟ ਵੀ ਪਾਓ ਪਰ ਸਿਰਫ਼ ਖੰਭਿਆ ’ਤੇ ਲੱਗੇ ਬੋਰਡਾਂ ਨੂੰ ਦੇਖ ਕੇ ਨਾ ਭਰਮਾ ਜਾਓ।

Leave A Reply

Your email address will not be published.