Punjab Headline
News Portal

ਜ਼ੀਨਤ ਅਮਾਨ ਨੂੰ ਵਾਰ-ਵਾਰ ਕਿਉਂ ਨਹਾਉਂਦੀ ਦਿਖਾਉਂਦੇ ਸੀ ਮੇਕਰਜ਼, ਸੀਨ ਤੋਂ ਬਾਅਦ ਹੁੰਦਾ ਸੀ ਇਹ ਵੱਡਾ ਫਾਇਦਾ

ਨਵੀਂ ਦਿੱਲੀ : ਬਾਲੀਵੁੱਡ ‘ਚ ਇਕ ਸਮਾਂ ਸੀ ਜਦੋਂ ਉੱਥੇ ਔਰਤਾਂ ਦਾ ਕੰਮ ਕਰਨਾ ਗਲਤ ਮੰਨਿਆ ਜਾਂਦਾ ਸੀ। ਜਦੋਂ ਸਮਾਂ ਬਦਲਿਆ ਤਾਂ ਔਰਤਾਂ ਵੀ ਫ਼ਿਲਮਾਂ ਦਾ ਅਹਿਮ ਹਿੱਸਾ ਬਣਨ ਲੱਗੀਆਂ। ਔਰਤਾਂ ਬੇਸ਼ੱਕ ਫਿਲਮਾਂ ‘ਚ ਕਾਸਟ ਹੋਣ ਲੱਗੀਆਂ, ਪਰ ਉਨ੍ਹਾਂ ਦੀ ਭੂਮਿਕਾ ਸਿਰਫ ਸੂਟ ਜਾਂ ਸਾੜੀ ਤਕ ਹੀ ਸੀਮਤ ਹੁੰਦੀ ਸੀ।

ਜਿਸ ਸਮੇਂ ਔਰਤਾਂ ‘ਤੇ ਆਪਣੀ ਖੂਬਸੂਰਤੀ ਦਿਖਾਉਣ ‘ਤੇ ਪਾਬੰਦੀਆਂ ਸਨ, ਜ਼ੀਨਤ ਅਮਾਨ ਨੇ ਇਨ੍ਹਾਂ ਜ਼ੰਜੀਰਾਂ ਨੂੰ ਤੋੜ ਕੇ ਫਿਲਮ ਇੰਡਸਟਰੀ ‘ਚ ਦਲੇਰੀ ਦੀ ਨਵੀਂ ਪਰਿਭਾਸ਼ਾ ਲਿਖੀ। 70-80 ਦੇ ਦਹਾਕੇ ਦੀ ਇਸ ਖ਼ੂਬਸੂਰਤ ਅਭਿਨੇਤਰੀ ਨੇ ਫਿਲਮਾਂ ‘ਚ ਆਪਣੇ ਡਾਂਸ ਤੇ ਖੂਬਸੂਰਤੀ ਦੇ ਜੌਹਰ ਦਿਖਾ ਕੇ ਦੂਜੀਆਂ ਅਭਿਨੇਤਰੀਆਂ ਦੇ ਮੁਕਾਬਲੇ ਆਪਣੀ ਵੱਖਰੀ ਪਛਾਣ ਬਣਾਈ, ਜਿਸ ਲਈ ਉਹ ਅੱਜ ਵੀ ਜਾਣੀ ਜਾਂਦੀ ਹੈ।

ਆਪਣੇ ਸਮੇਂ ਦੀ ਬੋਲਡ ਅਦਾਕਾਰਾ ਸੀ ਜ਼ੀਨਤ ਅਮਾਨ

ਜ਼ੀਨਤ ਅਮਾਨ ਨੂੰ ਆਪਣੇ ਸਮੇਂ ਦੀ ਸਭ ਤੋਂ ਗਲੈਮਰਸ ਤੇ ਬੋਲਡ ਅਦਾਕਾਰਾ ਮੰਨਿਆ ਜਾਂਦਾ ਸੀ। ਉਹ ਆਪਣੀ ਐਕਟਿੰਗ ਤੋਂ ਜ਼ਿਆਦਾ ਬੋਲਡ ਪਹਿਰਾਵੇ ਲਈ ਸੁਰਖੀਆਂ ‘ਚ ਰਹੀ ਹੈ। ਜ਼ੀਨਤ ਦੀ ਬਾਲੀਵੁੱਡ ‘ਚ ਐਂਟਰੀ ਉਸ ਸਮੇਂ ਹੋਈ ਜਦੋਂ ਅਦਾਕਾਰਾਂ ਜ਼ਿਆਦਾਤਰ ਸੂਟ ਤੇ ਸਾੜ੍ਹੀਆਂ ਪਹਿਨ ਕੇ ਰੋਮਾਂਸ ਕਰਦੀਆਂ ਸਨ। ਪਰ ਜ਼ੀਨਤ ਅਮਾਨ ਨੇ ਆਪਣੀ ਐਂਟਰੀ ਨਾਲ ਸਿਨੇਮਾ ਦਾ ਮਾਹੌਲ ਹੀ ਬਦਲ ਦਿੱਤਾ। ਉਸ ਦਾ ਬੋਲਡ ਅਤੇ ਗਲੈਮਰਸ ਲੁੱਕ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ।

ਜ਼ਿਆਦਾਤਰ ਫਿਲਮਾਂ ‘ਚ ਦਿੱਤੇ ਨਹਾਉਣ ਵਾਲੇ ਦ੍ਰਿਸ਼

ਜ਼ੀਨਤ ਅਮਾਨ ਨੇ ਫਿਲਮਾਂ ‘ਚ ਆਪਣੀ ਖੂਬਸੂਰਤੀ ਦਿਖਾਈ। ਉਸ ਦੌਰਾਨ ਵੀ ਉਹ ਪੱਛਮੀ ਪਹਿਰਾਵੇ ਤੇ ਬਿਕਨੀ ‘ਚ ਨਜ਼ਰ ਆਉਂਦੀ ਸੀ। ਫਿਲਮਾਂ ‘ਚ ਬੋਲਡ ਸੀਨ ਦੇਣ ਵਾਲੀ ਜ਼ੀਨਤ ਅਮਾਨ ਨੂੰ ਅਕਸਰ ਕਿਸੇ ਨਾ ਕਿਸੇ ਗੀਤ ‘ਚ ਨਹਾਉਂਦੇ ਦੇਖਿਆ ਗਿਆ ਹੈ।

ਇਨ੍ਹਾਂ ਗਾਣਿਆਂ ‘ਚ ਨਹਾਉਂਦੀ ਦਿਖਾਈ ਜ਼ੀਨਤ ਅਮਾਨ

ਪੁਕਾਰ ਫਿਲਮ ਦੇ ‘ਸਮੰਦਰ ਮੇਂ ਨਹਾ ਕੇ ਔਰ ਭੀ ਨਮਕੀਨ ਹੋ ਗਈ ਹੋ…’ ‘ਚ ਜ਼ੀਨਤ ਨੇ ਸਫੈਦ ਡਰੈੱਸ ‘ਚ ਸਮੁੰਦਰ ‘ਚ ਨਹਾਉਂਦੇ ਹੋਏ ਬੋਲਡ ਸੀਨ ਦਿੱਤੇ ਸਨ। ਉਸ ਨੂੰ ਫਿਲਮ ਅਜਨਬੀ ‘ਚ ‘ਭੀਗੀ-ਭੀਗੀ ਰਾਤੋਂ ਮੇਂ’, ਰੋਟੀ-ਕਪੜਾ ਔਰ ਮਕਾਨ ‘ਚ ‘ਹਾਯ-ਹਾਯ ਯੇ ਮਜਬੂਰੀ’ ਤੇ ਸਤਯਮ ਸ਼ਿਵਮ ਸੁੰਦਰਮ ਦੀ ‘ਭੋਰ ਭਏ ਪਨਘਟ ਪੇ’ ‘ਚ ਉਸ ਨੂੰ ਟ੍ਰਾਂਸਪੇਰੇਂਟ ਸਾੜੀ ‘ਚ ਝਰਨੇ ਹੇਠ ਨਹਾਉਂਦੇ ਦਿਖਾਇਆ ਗਿਆ ਸੀ।

ਇਸਲਈ ਫਿਲਮ ‘ਚ ਜ਼ੀਨਤ ਦੇ ਨਹਾਉਣ ਦਾ ਸੀਨ ਦਿਖਾਉਂਦੇ ਸੀ ਮੇਕਰਜ਼

ਗੀਤਾਂ ਦੇ ਨਾਲ-ਨਾਲ ਜ਼ੀਨਤ ਦੇ ਕਮਸਿਨ ਹਸੀਨਾ ਅਵਤਾਰ ਨੂੰ ਵੀ ਕਾਫੀ ਪਸੰਦ ਕੀਤਾ ਗਿਆ। ਗੁਜ਼ਰੇ ਜ਼ਮਾਨੇ ਦੀ ਇਸ ਖੂਬਸੂਰਤ ਅਦਾਕਾਰਾ ਦੇ ਨਹਾਉਣ ਪਿੱਛੇ ਮੇਕਰਜ਼ ਦੀ ਇਕ ਵੱਡੀ ਵਜ੍ਹਾ ਲੁਕੀ ਹੁੰਦੀ ਸੀ, ਜਿਸ ਦਾ ਅਦਾਕਾਰਾ ਨੇ ਕਪਿਲ ਸ਼ਰਮਾ ਸ਼ੋਅ ‘ਚ ਖੁਲਾਸਾ ਕੀਤਾ ਸੀ। ਜ਼ੀਨਤ ਨੇ ਦੱਸਿਆ ਸੀ ਕਿ ਫਿਲਮਾਂ ‘ਚ ਉਸ ਦੇ ਨਹਾਉਣ ਵਾਲੇ ਸੀਨ ਨਾਲ ਪ੍ਰੋਡਿਊਸਰਜ਼ ਦੇ ਘਰ ‘ਚ ਬਾਰਿਸ਼ ਹੁੰਦੀ ਸੀ। ਪੈਸਿਆਂ ਦੀ ਬਾਰਿਸ਼।

ਇੰਝ ਬਣੀ ਸੀ ‘ਸਤਿਅਮ, ਸ਼ਿਵਮ, ਸੁੰਦਰਮ’

ਜ਼ੀਨਤ ਨੇ ਇਹ ਵੀ ਦੱਸਿਆ ਕਿ ਕਿਵੇਂ ਉਹ ‘ਸਤਿਅਮ, ਸ਼ਿਵਮ, ਸੁੰਦਰਮ’ ਦੀ ਰੂਪਾ ਬਣੀ। ਉਸ ਨੇ ਕਿਹਾ ਸੀ ਕਿ ਉਹ ‘ਵਕੀਲ ਬਾਬੂ’ ‘ਚ ਰਾਜ ਕਪੂਰ ਨਾਲ ਕੰਮ ਕਰ ਰਹੀ ਸੀ। ਫਿਰ ਉਸ ਨੂੰ ਪਤਾ ਲੱਗਾ ਕਿ ਉਹ ‘ਸਤਿਅਮ, ਸ਼ਿਵਮ, ਸੁੰਦਰਮ’ ਲਈ ‘ਰੂਪਾ’ ਦੀ ਤਲਾਸ਼ ‘ਚ ਹਨ। ਜ਼ੀਨਤ ਨੂੰ ਪਹਿਲਾਂ ਹੀ ਪਤਾ ਸੀ ਕਿ ਰੂਪਾ ਦਾ ਗੈਟਅੱਪ ਕਿਹੋ ਜਿਹਾ ਹੋਵੇਗਾ। ਇਸ ਲਈ ਅਦਾਕਾਰ ਰਾਜ ਕਪੂਰ ਸਾਹਮਣੇ ‘ਰੂਪਾ’ ਬਣ ਕੇ ਆ ਗਈ।

ਜ਼ੀਨਤ ਨੇ ਉਸ ਕਿਰਦਾਰ ਨਾਲ ਮਿਲਦੇ-ਜੁਲਦੇ ਕੱਪੜੇ ਪਹਿਨੇ ਸੀ। ਚਿਹਰਾ ਸੜਿਆ ਦਿਖਾਉਣ ਲਈ ਇਕ ਹਿੱਸੇ ਨੂੰ ਟਿਸ਼ੂ ਨਾਲ ਢੱਕਿਆ ਹੋਇਆ ਸੀ। ਜ਼ੀਨਤ ਦੇ ਜਨੂੰਨ ਨੂੰ ਦੇਖਦੇ ਹੋਏ ਰਾਜ ਕਪੂਰ ਨੇ ਉਸ ਨੂੰ ਫਿਲਮ ਲਈ ਸਾਈਨ ਕਰ ਲਿਆ। ਇਸ ਤਰ੍ਹਾਂ ਜ਼ੀਨਤ ‘ਸਤਿਅਮ, ਸ਼ਿਵਮ, ਸੁੰਦਰਮ’ ਦੀ ਬੋਲਡ ਅਤੇ ਮਨਮੋਹਕ ਹਸੀਨਾ ਬਣ ਗਈ।

Leave A Reply

Your email address will not be published.