Punjab Headline
News Portal

ਚੋਣਾਂ ਤੋਂ ਪਹਿਲਾਂ ਦਿੱਗਜ ਆਗੂ ਤਜਿੰਦਰ ਸਿੰਘ ਬਿੱਟੂ ਨੇ ‘ਪੰਜਾ’ ਛੱਡ ਕੇ ਫੜਿਆ ‘ਕਮਲ ਦਾ ਫੁੱਲ’, ਐਮਪੀ ਸੰਤੋਖ ਸਿੰਘ ਦੀ ਧਰਮਪਤਨੀ ਕਰਮਜੀਤ ਕੌਰ ਵੀ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਿਲ

ਜਲੰਧਰ : ਪੰਜਾਬ ‘ਚ ਵੋਟਾਂ ਤੋਂ ਪਹਿਲਾਂ ਕਾਂਗਰਸ ਨੂੰ ਇਕ ਹੋਰ ਝਟਕਾ ਲੱਗਾ ਹੈ। ਜਨਰਲ ਸਕੱਤਰ ਤੇ ਹਿਮਾਚਲ ਪ੍ਰਦੇਸ਼ ਦੇ ਸਹਿ ਇੰਚਾਰਜ ਡਾ. ਤਜਿੰਦਰ ਸਿੰਘ ਬਿੱਟੂ (Tajinder Singh Bittu) ਕਾਂਗਰਸ ਪਾਰਟੀ ਤੋਂ ਅਸਤੀਫਾ ਦੇਣ ਤੋਂ ਬਾਅਦ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਬਿੱਟੂ ਗਾਂਧੀ ਪਰਿਵਾਰ ਦੇ ਬੇਹੱਦ ਕਰੀਬੀ ਮੰਨੇ ਜਾਂਦੇ ਸਨ। ਉਹ ਅੱਜ ਦਿੱਲੀ ‘ਚ ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫ਼ਤਰ ‘ਚ ਭਾਜਪਾ ‘ਚ ਸ਼ਾਮਲ ਹੋਏ ਭਾਜਪਾ ਦੇ ਕੌਮੀ ਬੁਲਾਰੇ ਜੈਵੀਰ ਸਿੰਘ ਸ਼ੇਰਗਿਲ ਵੀ ਉਨ੍ਹਾਂ ਦੇ ਨਾਲ ਮੌਜੂਦਾ ਹਨ। ਬਿੱਟੂ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਆਪਣਾ ਅਸਤੀਫ਼ਾ ਭੇਜ ਦਿੱਤਾ ਸੀ।

ਤਜਿੰਦਰ ਬਿੱਟੂ ਜਲੰਧਰ ਇੰਪਰੂਵਮੈਂਟ ਟਰੱਸਟ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਉਹ ਕਾਫੀ ਤੇਜ਼-ਤਰਾਰ ਨੇਤਾ ਹਨ। ਬਿੱਟੂ ਜਲੰਧਰ ਕੇਂਦਰੀ ਹਲਕੇ ਤੋਂ ਕਾਂਗਰਸ ਦੀ ਟਿਕਟ ‘ਤੇ ਇਕ ਵਾਰ ਚੋਣ ਲੜ ਚੁੱਕੇ ਹਨ। ਬਿੱਟੂ ਪਿਛਲੇ ਕੁਝ ਸਮੇਂ ਤੋਂ ਕਾਂਗਰਸ ‘ਚ ਕਿਤੇ ਨਜ਼ਰ ਨਹੀਂ ਆ ਰਹੇ ਸਨ। ਮੰਨਿਆ ਜਾ ਰਿਹਾ ਹੈ ਕਿ ਇਸ ਅਣਦੇਖੀ ਕਾਰਨ ਉਨ੍ਹਾਂ ਨੇ ਭਾਜਪਾ ‘ਚ ਸ਼ਾਮਲ ਹੋਣ ਦਾ ਫੈਸਲਾ ਲਿਆ।

ਕਾਂਗਰਸ ਦੇ ਮਹਿਰੂਮ ਸਾਂਸਦ ਸੰਤੋਖ ਚੌਧਰੀ ਦੀ ਧਰਮਪਤਨੀ ਕਰਮਜੀਤ ਕੌਰ ਕਾਂਗਰਸ ਛੱਡ ਕੇ ਭਾਜਪਾ ਦਾ ਪੱਲਾ ਫੜ ਲਿਆ ਹੈ. ਅੱਜ ਦਿੱਲੀ ਹੈਡਕਵਾਟਰ ਵਿਖੇ ਉਨ੍ਹਾਂ ਵਲੋਂ ਜੋਈਨਿੰਗ ਕੀਤੀ ਗਯੀ ਹੈ. ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਦੌਰਾਨ ਫਿਲੌਰ ਵਿਖੇ ਸਵਾਗਤ ਲਈ ਖੜੇ ਸਾਂਸਦ ਸੰਤੋਖ ਚੌਧਰੀ ਦੀ ਹਰਟ ਅਟੈਕ ਨਾਲ ਮੌਤ ਹੋ ਗਈ ਸੀ. ਬਾਦ ਵਿਚ ਰਾਹੁਲ ਗਾਂਧੀ ਨੇ ਉਨ੍ਹਾਂ ਦੇ ਘਰ ਜਾਕੇ ਲੋਕਸਭਾ ਉਪ ਚੋਣ ਵਿਚ ਮਰਹੂਮ ਐਮਪੀ ਸੰਤੋਖ ਸਿੰਘ ਦੀ ਧਰਮਪਤਨੀ ਕਰਮਜੀਤ ਕੌਰ ਨੂੰ ਟਿਕਟ ਦਿਤੀ ਸੀ. ਉਪ ਚੋਣ ਵਿਚ ਕਰਮਜੀਤ ਕੌਰ ਆਪ ਉਮੀਦਵਾਰ ਸੁਸ਼ੀਲ ਰਿੰਕੂ ਕੋਲੋਂ ਚੋਣ ਹਰ ਗਈ ਸੀ. ਹੁਣ 2024 ਦੇ ਜਨਰਲ ਚੋਣ ਵਿਚ ਕਾਂਗਰਸ ਨੇ ਹੁਣ ਜਲੰਧਰ ਸੀਟ ਤੋਂ ਸਾਬਕਾ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੋਣ ਮੈਦਾਨ ਵਿਚ ਉਤਾਰਿਆ ਜਾ ਚੁਕਾ ਹੈ, ਜਿਸ ਤੋਂ ਨਾਰਾਜ ਹੋ ਕੇ ਕਰਮਜੀਤ ਕੌਰ ਭਾਜਪਾ ਵਿਚ ਅੱਜ ਸ਼ਾਮਿਲ ਹੋ ਗਯੀ

Leave A Reply

Your email address will not be published.