Punjab Headline
News Portal

ਬਾਘਾਪੁਰਾਣਾ ‘ਚ ਵੱਡੀ ਵਾਰਦਾਤ ! ਲੁਟੇਰਿਆਂ ਨੇ ਔਰਤ ਤੋਂ ਖੋਹੇ 5 ਲੱਖ ਰੁਪਏ

ਬਾਘਾਪੁਰਾਣਾ : ਸ਼ਨਿਚਰਵਾਰ ਨੂੰ ਚਿੱਟੇ ਦਿਨ ਬੇਖੌਫ ਲੁਟੇਰਿਆਂ ਨੇ ਬਾਘਾਪੁਰਾਣਾ ‘ਚ ਵੱਡੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਇਕ ਪੈਦਲ ਜਾ ਰਹੀ ਔਰਤ ਤੋਂ 5 ਲੱਖ ਰੁਪਏ ਦੀ ਲੁੱਟ ਕਰ ਲਈ। ਪਤਾ ਲੱਗਾ ਹੈ ਕਿ ਉਕਤ ਔਰਤ ਸੁਨਿਆਰੇ ਨੂੰ 5 ਲੱਖ ਰੁਪਏ ਦੇਣ ਜਾ ਰਹੀ ਸੀ। ਵਰਨਾ ਕਾਰ ‘ਚ ਸਵਾਰ ਆਏ ਲੁਟੇਰਿਆਂ ਨੇ ਉਸ ਦਾ ਬੈਗ ਖੋਹ ਲਿਆ। ਔਰਤ ਨੇ ਲੁਟੇਰਿਆਂ ਦਾ ਪਿੱਛਾ ਕੀਤਾ ਪਰ ਉਹ ਕਾਰ ‘ਤੇ ਫਰਾਰ ਹੋ ਗਏ।

Leave A Reply

Your email address will not be published.