Punjab Headline
News Portal

ਖੂਨਦਾਨ ਕੈਪ ਦਾ ਮਨੁੱਖਤਾ ਦੀ ਸੇਵਾ ਵਾਲੇ ਗੁਰਪ੍ਰੀਤ ਸਿੰਘ ਮਿੰਟੂ ਜੀ ਤੋ ਪੋਸਟਰ ਕਰਵਾਇਆ ਰੀਲੀਜ਼।

ਰਾਜਪੁਰਾ, (ਪੱਤਰ ਪ੍ਰੇਰਕ) 10 ਮਈ ਦਿਨ ਸ਼ੁੱਕਰਵਾਰ ਨੂੰ ਪੱਤਰਕਾਰ ਦਰਸ਼ਨ ਖਾਨ ਪ੍ਰਧਾਨ “ਦਾ ਪ੍ਰੈਸ ਕਲੱਬ ਰਾਜਪੁਰਾ” (ਰਜਿ) ਦੇ ਜਨਮ ਦਿਨ ਦੀ ਖੁਸ਼ੀ ਵਿੱਚ ਦੋਸਤਾਂ ਮਿੱਤਰਾਂ ਵੱਲੋਂ ਖੂਨਦਾਨ ਕੈਪ ਲਗਾਇਆ ਜਾ ਰਿਹਾ ਹੈ। ਅੱਜ ਦਰਸ਼ਨ ਖਾਨ ਅਤੇ ਉਨ੍ਹਾਂ ਦੇ ਦੋਸਤ ਰਾਜਨ ਨੇ ਜਾਣਕਾਰੀ ਸਾਝੀ ਕਰਦਿਆਂ ਦੱਸਿਆ ਕਿ ਅਸੀ ਆਪਣੇ ਹੋਰ ਦੋਸਤਾਂ ਨਾਲ ਗੁਰਪ੍ਰੀਤ ਸਿੰਘ ਮਿੰਟੂ ਜੀ ਦੇ ਹਸਪਤਾਲ ਉਨ੍ਹਾਂ ਕੋਲ ਖੂਨਦਾਨ ਕੈਪ ਲਈ ਸਮਾਂ ਲੈਣ ਗਏ ਸੀ। ਉਨ੍ਹਾਂ ਕਿਹਾ ਕਿ ਮੈਂ ਆਪਣੇ ਪਰਿਵਾਰ ਯਾਨੀ ਕਿ ਹਸਪਤਾਲ ਵਿੱਚ ਜੋ ਮਰੀਜ਼ ਹਨ ਉਨ੍ਹਾਂ ਨੂੰ ਛੱਡਕੇ ਜਾਣਾ ਔਖਾ ਹੈ ਪਰ ਉਨ੍ਹਾਂ ਨੂੰ ਦੁਬਾਰਾ ਬੇਨਤੀ ਕੀਤੀ ਗਈ ਤਾਂ ਉਹਨਾ ਨੇ ਸਾਡੀ ਗੱਲ ਮੰਨਦੇ ਹੋਏ ਕੈਪ ਵਿੱਚ ਪਹੁੰਚਣ ਲਈ ਹਾ ਕਰ ਦਿੱਤੀ।
ਉਨ੍ਹਾਂ ਕਿਹਾ ਕਿ ਖੂਨਦਾਨ ਕੈਪ ਵੀ ਇੱਕ ਮਨੁੱਖਤਾ ਦੀ ਸੇਵਾ ਹੈ ਮੈਂ ਜਰੂਰ ਆਵਾਂਗਾ। ਉਨ੍ਹਾਂ ਤੋਂ ਕੈਪ ਦਾ ਪੋਸਟਰ ਰੀਲੀਜ਼ ਕਰਵਾਇਆ ਗਿਆ। ਇਸ ਮੌਕੇ ਸਾਡੇ ਨਾਲ ਰਾਜਨ,ਦਰਸ਼ਨ ਖਾਨ, ਵਿਸ਼ਾਲ ਮਲਹੋਤਰਾ, ਨਰਿੰਦਰ ਸਿੰਘ ਸਮੇਤ ਹੋਰ ਮੌਜੂਦ ਸਨ।

Leave A Reply

Your email address will not be published.